ਗੋਤਰ ਪਰਗਮਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Adultery, Incestuous_ਗੋਤਰ ਪਰਗਮਨ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਅਜਿਹੇ ਮਰਦ ਔਰਤ ਵਿਚਕਾਰ ਪਰਗਮਨ ਜਿਨ੍ਹਾਂ ਦਾ ਆਪੋ ਵਿਚ ਵਿਆਹ ਵਰਜਤ ਰਿਸ਼ਤੇਦਾਰੀ ਕਾਰਨ ਨ ਹੋ ਸਕਦਾ ਹੋਵੇ।

       ਇਹ ਸ਼ਬਦ ਭਾਰਤੀ ਤਲਾਕ ਐਕਟ, 1869 ਵਿਚ ਪਰਿਭਾਸ਼ਤ ਕੀਤਾ ਗਿਆ ਹੈ ਅਤੇ ਉਸ ਅਨੁਸਾਰ ਗੋਤਰ ਪਰਗਮਨ ਦਾ ਮਤਲਬ ਹੈ ਪਤੀ ਦੁਆਰਾ ਅਜਿਹਾ ਪਰਗਮਨ ਜੋ ਅਜਿਹੀ ਇਸਤਰੀ ਨਾਲ ਕੀਤਾ ਗਿਆ ਹੋਵੇ ਜਿਸ ਨਾਲ, ਜੇ ਉਸ ਦੀ ਪਹਿਲੀ ਪਤਨੀ ਮਰ ਜਾਂਦੀ ਹੈ ਤਾਂ ਉਸ ਇਸਤਰੀ ਨਾਲ ਵਿਆਹ ਤੋਂ ਪੈਦਾ ਹੋਏ ਜਾਂ ਲਹੂ ਦੇ ਸਬੰਧਾਂ ਕਾਰਨ ਵਰਜਤ ਹੋਣ ਕਾਰਨ ਉਹ ਕਾਨੂੰਨ ਪੂਰਨ ਵਿਆਹ ਨਹੀਂ ਸੀ ਕਰਵਾ ਸਕਦਾ।

       ਉਪਰੋਕਤ ਪਰਿਭਾਸ਼ਾ ਨੂੰ ਧਿਆਨ ਨਾਲ ਪੜ੍ਹਨ ਤੋਂ ਮਲੂਮ ਹੁੰਦਾ ਹੈ ਕਿ ਇਸ ਵਿਚ ਸਾਧਾਰਨ ਪਰਗਮਨ ਦੇ ਸਭ ਜੁਜ਼ਜਾਂਦੇ ਹਨ ਅਤੇ ਅਤਿਰਿਕਤ ਜੁਜ਼ ਕੇਵਲ ਇਹ ਹੈ ਕਿ ਜਿਸ ਇਸਤਰੀ ਨਾਲ ਪਤੀ ਪਰਗਮਨ ਦਾ ਦੋਸ਼ੀ ਹੁੰਦਾ ਹੈ ਉਸ ਨਾਲ ਉਸ ਪੁਰਸ਼ ਦੀ ਰਿਸ਼ਤੇਦਾਰੀ, ਪਹਿਲੀ ਪਤਨੀ ਨਾਲ ਵਿਆਹ ਕਾਰਨ ਜਾਂ ਉਸ ਨਾਲ ਲਹੂ ਦੀ ਰਿਸ਼ਤੇਦਾਰੀ ਕਾਰਨ, ਵਿਆਹ ਕਰਾਉਣ ਦੀ ਦ੍ਰਿਸ਼ਟੀ ਤੋਂ ਵਰਜਤ ਦਰਜੇ ਦੇ ਅੰਦਰ ਆਉਂਦੀ ਹੈ ਅਤੇ ਉਸ ਦੀ ਪਹਿਲੀ ਪਤਨੀ ਦੇ ਮਰ ਜਾਣ ਦੀ ਸੂਰਤ ਵਿਚ ਉਹ ਉਸ ਇਸਤਰੀ ਨਾਲ ਵਿਆਹ ਨਹੀਂ ਕਰਵਾ ਸਕਦਾ ਜਿਸ ਨਾਲ ਉਹ ਪਰਗਮਨ ਦਾ ਦੋਸ਼ੀ ਹੋਇਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.